
ਨੀਂਦ ਵਿਕਾਰ- ਕਾਰਨ, ਲੱਛਣ, ਡਾਇਆਗਨੋਸਿਸ ਅਤੇ ਇਲਾਜ
ਅੱਜ-ਕੱਲ੍ਹ ਦੀ ਦੌੜ-ਭੱਜ ਵਾਲੀ ਦੁਨੀਆ ਵਿੱਚ ਲੋਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਹਨ। ਲਗਾਤਾਰ ਕੰਮ ਕਰਨ ਵਾਲੇ ਲੋਕਾਂ ਨੂੰ ਅਕਸਰ ਨੀਂਦ ਵਿਕਾਰ (ਸਲੀਪ ਡਿਸਆਰਡਰ) ਦਾ ਸਾਹਮਣਾ ਕਰਨਾ ਪੈਂਦਾ ਹੈ। ਰੋਜ਼ਮੱਰਾ ਕੰਮ ਦੇ ਦਬਾਅ, ਚਿੰਤਾ ਜਾਂ ਪਰਿਵਾਰਿਕ ਜ਼ਿੰਮੇਵਾਰੀਆਂ ਕਰਕੇ ਨੀਂਦ ਖਰਾਬ ਹੋ ਜਾਂਦੀ ਹੈ। ਇਸ ਨਾਲ ਨਾ ਸਿਰਫ ਸਰੀਰਕ, ਬਲਕਿ ਮਾਨਸਿਕ ਤੰਦਰੁਸਤੀ ’ਤੇ ਵੀ ਬਹੁਤ ਮਾੜਾ ਅਸਰ ਪੈਂਦਾ ਹੈ। ਸਿਹਤਮੰਦ ਰਹਿਣ, ਦਿਨ ਭਰ ਚੰਗਾ ਮੂਡ ਬਣਾਈ ਰੱਖਣ, ਹਾਰਮੋਨਾਂ ਦੇ ਪੱਧਰ ਅਤੇ ਵਜ਼ਨ ਨੂੰ ਸੰਤੁਲਿਤ ਰੱਖਣ ਲਈ ਚੰਗੀ ਨੀਂਦ ਲੈਣਾ ਬੇਹੱਦ ਜ਼ਰੂਰੀ ਹੈ।
ਨੀਂਦ ਵਿਕਾਰ ਕੀ ਹਨ?
ਨੀਂਦ ਵਿਕਾਰ, ਯਾਨੀ ਸਲੀਪ ਡਿਸਆਰਡਰ ਨੀਂਦ ਸਬੰਧੀ ਕਈ ਸਥਿਤੀਆਂ ਦਾ ਸਮੂਹ ਹੈ ਜੋ ਨੀਂਦ ਵਿੱਚ ਬਹੁਤ ਸਾਰੇ ਬਦਲਾਵਾਂ ਦਾ ਕਾਰਨ ਬਣਦਾ ਹੈ। ਇਹ ਇੱਕ ਅਜਿਹੀ ਸਥਿਤੀ ਹੈ ਜਿਸ ਨਾਲ ਵਿਅਕਤੀ ਨਿਯਮਿਤ ਤੌਰ ’ਤੇ ਸ਼ਾਂਤੀ ਨਾਲ ਸੌਂ ਨਹੀਂ ਸਕਦਾ। ਇਸ ਤੋਂ ਇਲਾਵਾ ਜੇ ਕੋਈ ਵਿਅਕਤੀ ਕਿਸੇ ਹੋਰ ਸਰੀਰਕ ਜਾਂ ਮਾਨਸਿਕ ਬਿਮਾਰੀ ਨਾਲ ਜੂਝ ਰਿਹਾ ਹੈ ਤਾਂ ਵੀ ਉਸ ਨੂੰ ਨੀਂਦ ਵਿਕਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਸਮੱਸਿਆ ਦੇ ਨਤੀਜੇ ਵਜੋਂ ਦਿਨ ਵੇਲੇ ਨੀਂਦ ਆਉਣਾ ਸ਼ੁਰੂ ਹੋ ਜਾਂਦਾ ਹੈ ਜਿਸ ਕਰਕੇ ਦਿਨ ਦੇ ਕੰਮ-ਕਾਜ ਪ੍ਰਭਾਵਿਤ ਹੁੰਦੇ ਹਨ। ਇਸ ਨਾਲ ਵਿਅਕਤੀ ਦੀ ਸਰੀਰਕ ਤੇ ਮਾਨਸਿਕ ਸਥਿਤੀ ’ਤੇ ਮਾੜਾ ਅਸਰ ਪੈਂਦਾ ਹੈ। ਆਮਤੌਰ ’ਤੇ ਮੈਡੀਕਲ ਇਲਾਜ ਜਾਂ ਜੀਵਨਸ਼ੈਲੀ ਵਿੱਚ ਬਦਲਾਅ ਕਰਕੇ ਨੀਂਦ ਵਿਕਾਰਾਂ ਦਾ ਇਲਾਜ ਕੀਤਾ ਜਾ ਸਕਦਾ ਹੈ।
ਨੀਂਦ ਵਿਕਾਰ ਦੀਆਂ ਕਿਸਮਾਂ ਦੇ ਹਿਸਾਬ ਨਾਲ ਜ਼ਿਆਦਾਤਰ ਮਰੀਜ਼ਾਂ ਨੂੰ ਸੌਣ ਵਿੱਚ ਮੁਸ਼ਕਲ ਆਉਂਦੀ ਹੈ। ਨਤੀਜੇ ਵਜੋਂ ਦਿਨ ਭਰ ਥਕਾਵਟ ਮਹਿਸੂਸ ਹੁੰਦੀ ਰਹਿੰਦੀ ਹੈ। ਨੀਂਦ ਪੂਰੀ ਨਾ ਹੋਣ ਕਰਕੇ ਸੁਸਤੀ, ਮੂਡ ਖਰਾਬ ਹੋਣਾ, ਇਕਾਗਰਤਾ ਵਿੱਚ ਕਮੀ ਤੇ ਹੋਰ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਨੀਂਦ ਵਿਕਾਰ ਦੀਆਂ ਕਿਸਮਾਂ
ਆਮ ਨੀਂਦ ਵਿਕਾਰਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਵਿੱਚ ਹੇਠ ਲਿਖੀਆਂ ਸਮੱਸਿਆਵਾਂ ਸ਼ਾਮਲ ਹਨ-
- ਇਨਸੋਮਨੀਆ- ਜੇ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਸੁੱਤੇ ਪਏ ਰਹਿਣ ਵਿੱਚ ਮੁਸ਼ਕਲ ਆਉਂਦੀ ਹੈ ਜਾਂ ਨੀਂਦ ਤੋਂ ਬਾਅਦ ਤੁਸੀਂ ਤਾਜ਼ਗੀ ਮਹਿਸੂਸ ਨਹੀਂ ਕਰਦੇ ਤਾਂ ਤੁਸੀਂ ਇਨਸੋਮਨੀਆ ਦਾ ਸ਼ਿਕਾਰ ਹੋ ਸਕਦੇ ਹੋ। ਇਹ ਸਭ ਤੋਂ ਆਮ ਵਿਕਾਰ ਹੈ। ਇਸ ਸਥਿਤੀ ਵਿੱਚ ਦਿਨ ਵੇਲੇ ਨੀਂਦ ਆ ਸਕਦੀ ਹੈ।
ਇਹ ਵਿਕਾਰ ਐਪੀਸੋਡਿਕ ਵੀ ਹੋ ਸਕਦਾ ਹੈ, ਜਿਵੇਂ ਸਿਰਫ ਤਣਾਓ ਦੌਰਾਨ ਨੀਂਦ ਨਾ ਆਉਣੀ। ਪਰ ਜੇ ਘੱਟੋ-ਘੱਟ ਹਫ਼ਤੇ ਵਿੱਚ ਤਿੰਨ ਵਾਰ ਇੰਝ ਹੋਵੇ, ਤੇ ਇਹ ਸਿਲਸਿਲਾ ਲਗਾਤਾਰ ਤਿੰਨ ਮਹੀਨਿਆਂ ਤਕ ਚੱਲੇ ਤਾਂ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ। ਇਸ ਵਿਕਾਰ ਦੀਆਂ ਅੱਗੇ ਹੋਰ ਵੀ ਕਿਸਮਾਂ ਹੁੰਦੀਆਂ ਹਨ।
ਦਿਨ ਵੇਲੇ ਬਹੁਤ ਜ਼ਿਆਦਾ ਨੀਂਦ ਆਉਣਾ, ਥਕਾਵਟ, ਮਾਲੇਜ਼ (ਬਿਮਾਰ ਹੋਣਾ), ਧਿਆਨ ਕੇਂਦ੍ਰਿਤ ਕਰਨ ਜਾਂ ਧਿਆਨ ਦੇਣ ਵਿੱਚ ਮੁਸ਼ਕਲ ਆਉਣਾ, ਮਨੋਦਸ਼ਾ ਸਬੰਧੀ ਸਮੱਸਿਆਵਾਂ (ਚਿੰਤਾ ਜਾਂ ਉਦਾਸੀ), ਸਿਰ ਦਰਦ, ਸੁਸਤੀ, ਪੇਟ ਦੀਆਂ ਸਮੱਸਿਆਵਾਂ, ਕੰਮ ਜਾਂ ਪੜ੍ਹਾਈ ਵਿੱਚ ਦਿਲ ਨਾ ਲੱਗਣਾ, ਆਦਿ ਇਸ ਦੇ ਲੱਛਣ ਹਨ।
- ਸਲੀਪ ਐਪਨੀਆ- ਇਹ ਇੱਕ ਗੰਭੀਰ ਵਿਕਾਰ ਹੈ। ਇਸ ਸਥਿਤੀ ਵਿੱਚ ਮਰੀਜ਼ ਨੂੰ ਸੌਣ ਦੌਰਾਨ ਸਾਹ ਲੈਣ ਵਿੱਚ ਦਿੱਕਤ ਆਉਂਦੀ ਹੈ। ਖ਼ੂਨ ’ਚ ਆਕਸੀਜਨ ਦੀ ਘਾਟ ਕਾਰਨ ਸਾਹ ਲੈਣ ’ਚ ਪ੍ਰੇਸ਼ਾਨੀ ਹੁੰਦੀ ਹੈ, ਜਿਸ ਕਰਕੇ ਸਰੀਰ ਦੇ ਬਾਕੀ ਹਿੱਸਿਆਂ ਵਿੱਚ ਆਕਸੀਜਨ ਦਾ ਪ੍ਰਵਾਹ ਪ੍ਰਭਾਵਿਤ ਹੁੰਦਾ ਹੈ। ਅਚਾਨਕ ਸਾਹ ਰੁਕ ਜਾਂਦਾ ਹੈ ਤੇ ਫਿਰ ਅਚਾਨਕ ਆਉਣ ਲੱਗਦਾ ਹੈ।
ਇਸ ਹਾਲਤ ਵਿੱਚ ਵਿਅਕਤੀ ਪਿੱਠ ਦੇ ਬਲ ਨਹੀਂ ਸੌਂ ਪਾਉਂਦਾ, ਉਸ ਨੂੰ ਸਿਰ੍ਹਾਣੇ ਦਾ ਇਸਤੇਮਾਲ ਕਰਨਾ ਪੈਂਦਾ ਹੈ। ਇਹ ਸਥਿਤੀ ਉੱਚ ਰਕਤਚਾਪ (ਹਾਈਪਰਟੈਂਸ਼ਨ), ਸ਼ੂਗਰ ਅਤੇ ਸਿਰ ਦਰਦ, ਸਟ੍ਰੋਕ, ਦਿਲ ਦਾ ਦੌਰਾ, ਦਿਲ ਦੀ ਅਸਫਲਤਾ, ਅਤੇ ਅਚਾਨਕ ਮੌਤ ਦਾ ਕਾਰਨ ਵੀ ਬਣ ਸਕਦੀ ਹੈ। ਘਰਾੜੇ ਮਾਰਨੇ, ਘਬਰਾਹਟ ਅਤੇ ਸਵੇਰੇ ਉੱਠਣ ’ਤੇ ਮੂੰਹ ਸੁੱਕਣਾ ਆਦਿ ਇਸ ਦੇ ਆਮ ਲੱਛਣ ਹਨ।
- ਪੈਰਾਸੋਮਨੀਆ- ਪੈਰਾਸੋਮਨੀਆ ਵਿੱਚ ਹੋਸ਼ ਨਾ ਰਹਿਣ ਵਰਗੀਆਂ ਸਮੱਸਿਆਵਾਂ ਸ਼ਾਮਲ ਹਨ। ਇਨ੍ਹਾਂ ਵਿੱਚ ਨੀਂਦ ’ਚ ਡਰਨਾ, ਨੀਂਦ ਵਿੱਚ ਚੱਲਣਾ, ਨੀਂਦ ਵਿੱਚ ਖਾਣਾ, ਸੌਣ ਵੇਲੇ ਅੱਖਾਂ ਹਿਲਾਉਣਾ (REM behavior disorder) ਆਦਿ ਗਤੀਵਿਧੀਆਂ ਸ਼ਾਮਲ ਹਨ। ਇਸ ਤੋਂ ਇਲਾਵਾ ਅਜਿਹੇ ਬਹੁਤ ਸਾਰੇ ਵਿਹਾਰ ਹੋ ਸਕਦੇ ਹਨ ਜੋ ਇੱਕ ਵਿਅਕਤੀ ਵਿੱਚ ਸੌਣ ਵੇਲੇ ਵੇਖੇ ਜਾਂਦੇ ਹਨ।
- ਇਹ ਬਿਮਾਰੀ ਅਕਸਰ ਪੀੜ੍ਹੀ ਦਰ ਪੀੜ੍ਹੀ ਚੱਲਦੀ ਹੈ। ਇਸ ਲਈ ਬਹੁਤ ਸਾਰੇ ਮਾਮਲਿਆਂ ਵਿੱਚ ਜੇਨੈਟਿਕ ਕਾਰਨ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਕੁਝ ਮਾਮਲਿਆਂ ਵਿੱਚ ਦਿਮਾਗ ਦੀਆਂ ਬਿਮਾਰੀਆਂ ਕਰਕੇ ਵੀ ਲੋਕ ਇਸ ਦਾ ਸ਼ਿਕਾਰ ਹੋ ਸਕਦੇ ਹਨ।
ਪੈਰਾਸੋਮਨੀਆ ਦੇ ਮਰੀਜ਼ ਅਕਸਰ ਨੀਂਦ ਦੌਰਾਨ ਅਸਾਧਾਰਨ ਹਰਕਤਾਂ, ਭਾਵਨਾਵਾਂ, ਸੁਭਾਵਾਂ, ਸੁਪਨਿਆਂ ਅਤੇ ਹੋਰ ਧਾਰਣਾਵਾਂ ਨਾਲ ਪੀੜਿਤ ਹੁੰਦੇ ਹਨ। ਜ਼ਿਆਦਾ ਨੀਂਦ ਆਉਣਾ, ਨੀਂਦ ਵਿੱਚ ਬੜਬੜਾਉਣਾ, ਨੀਦ ਵਿੱਚ ਕਰ੍ਹਾਉਣਾ, ਨੀਂਦ ਵਿੱਚ ਬੁਰੇ ਸੁਪਨੇ ਆਉਣਾ, ਬੈੱਡਵੇਟਿੰਗ (ਨੀਂਦ ਵਿੱਚ ਬਿਸਤਰ ਗਿੱਲਾ ਕਰ ਦੇਣਾ), ਦੰਦ ਪੀਸਣਾ ਜਾਂ ਜਬਾੜੇ ਦਾ ਅਕੜਨਾ ਆਦਿ ਇਸ ਦੇ ਲੱਛਣ ਹਨ।
- ਆਰਾਮਹੀਣ ਲੱਤ (ਰੈਸਟਲੈਸ ਲੈੱਗ ਸਿੰਡਰੋਮ)- ਇਸ ਵਿਕਾਰ ਦੇ ਸ਼ਿਕਾਰ ਮਰੀਜ਼ ਅਕਸਰ ਆਪਣੇ ਪੈਰਾਂ ਨੂੰ ਹਿਲਾਉਂਦੇ ਹਨ। ਸੌਣ ਵੇਲੇ ਉਨ੍ਹਾਂ ਦੇ ਪੈਰਾਂ ਵਿੱਚ ਜਲਣ ਮਹਿਸੂਸ ਹੁੰਦੀ ਹੈ, ਜਿਸ ਕਰਕੇ ਉਨ੍ਹਾਂ ਨੂੰ ਚੰਗੀ ਨੀਂਦ ਲੈਣ ’ਚ ਪ੍ਰੇਸ਼ਾਨੀ ਹੁੰਦੀ ਹੈ। ਇਹ ਤੰਤੂ ਨਾਲ ਸਬੰਧਿਤ (ਨਿਊਰੋਲੌਜੀਕਲ) ਵਿਕਾਰ ਹੈ ਜਿਸ ਕਰਕੇ ਲੱਤਾਂ ਵਿੱਚ ਅਜੀਬ ਤਕਲੀਫ ਮਹਿਸੂਸ ਹੁੰਦੀ ਹੈ, ਜਿਸ ਕਰਕੇ ਲੱਤ ਨੂੰ ਹਿਲਾਉਣ ਦਾ ਮਨ ਕਰਦਾ ਹੈ।
- ਨਾਰਕੋਲੇਪਸੀ- ਇਹ ਨੀਂਦ ਦੀ ਬਿਮਾਰੀ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਨਾਰਕੋਲੇਪਸੀ ਦਾ ਕਾਰਨ ਹਾਈਪੋਕ੍ਰੇਟਿਨ ਦੀ ਘਾਟ ਮੰਨਿਆ ਜਾਂਦਾ ਹੈ। ਹਾਈਪੋਕ੍ਰੇਟਿਨ ਦਿਮਾਗ ਦਾ ਰਸਾਇਣ ਹੈ ਜੋ ਨੀਂਦ ਦੀ ਪ੍ਰਕਿਰਿਆ ਨੂੰ ਚਲਾਉਂਦਾ ਹੈ। ਇਹ ਇੱਕ ਨਿਊਰੋੋਟ੍ਰਾਂਸਮੀਟਰ ਵੀ ਹੈ ਜਿਸ ਦੀ ਸਹਾਇਤਾ ਨਾਲ ਸਿਗਨਲ ਭੇਜੇ ਜਾਂਦੇ ਹਨ।
ਇਹ ਮੰਨਿਆ ਜਾਂਦਾ ਹੈ ਕਿ ਜਦੋਂ ਇਮਿਊਨ ਸਿਸਟਮ ਦਿਮਾਗ ਦੇ ਉਸ ਹਿੱਸੇ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦਾ ਹੈ ਜੋ ਕਿਸੇ ਪਰੇਸ਼ਾਨੀ ਦੇ ਕਾਰਨ ਪੋਪਰੇਟਿਨ ਪੈਦਾ ਕਰਦਾ ਹੈ, ਤਦ ਇਹ ਰਸਾਇਣ ਘਟਣਾ ਸ਼ੁਰੂ ਹੁੰਦਾ ਹੈ।
ਨੀਂਦ ਵਿਕਾਰ ਦੇ ਲੱਛਣ
ਕਿਸਮ ਅਤੇ ਗੰਭੀਰਤਾ ਦੇ ਆਧਾਰ ’ਤੇ ਨੀਂਦ ਵਿਕਾਰ ਦੇ ਲੱਛਣ ਵੱਖੋ-ਵੱਖਰੇ ਹੋ ਸਕਦੇ ਹਨ। ਇਹ ਜ਼ਰੂਰੀ ਨਹੀਂ ਕਿ ਇਹ ਲੱਛਣ ਨੀਂਦ ਵਿਕਾਰਾਂ ਨਾਲ ਹੀ ਸਬੰਧਿਤ ਹੋਣ, ਕਿਸੇ ਹੋਰ ਸਰੀਰਕ ਜਾਂ ਮਾਨਸਿਕ ਸਥਿਤੀ/ਬਿਮਾਰੀ ਦੀ ਵਜ੍ਹਾ ਕਰਕੇ ਵੀ ਇਹ ਲੱਛਣ ਵੇਖਣ ਨੂੰ ਮਿਲ ਸਕਦੇ ਹਨ। ਪਰ ਜੇ ਇਹ ਲੱਛਣ ਲਗਾਤਾਰ ਦਿਸਣ ਤਾਂ ਡਾਕਟਰ ਦੀ ਸਲਾਹ ਲਵੋ।
ਨੀਂਦ ਵਿਕਾਰ ਹੋਣ ’ਤੇ ਵਿਅਕਤੀ ਨੂੰ ਨੀਂਦ ਲੈਣ ਵਿੱਚ ਕਈ ਸਮੱਸਿਆਵਾਂ ਆਉਂਦੀਆਂ ਹਨ। ਗੂੜ੍ਹੀ ਨੀਂਦ (ਡੀਪ ਸਲੀਪ) ਨਾ ਲੈਣ ਕਾਰਨ ਜਾਂ ਟੁਕੜਿਆਂ ਵਿੱਚ ਨੀਂਦ ਲੈਣ ਨਾਲ ਇਸ ਦੀ ਸੰਭਾਵਨਾ ਵਧ ਜਾਂਦੀ ਹੈ। ਜੇ ਤੁਹਾਨੂੰ ਹੇਠ ਲਿਖਿਆਂ ਵਿੱਚੋਂ ਕੋਈ ਸਮੱਸਿਆ ਆ ਰਹੀ ਹੈ ਤਾਂ ਤੁਸੀਂ ਨਿਸਚਿਤ ਤੌਰ ’ਤੇ ਨੀਂਦ ਵਿਕਾਰ ਨਾਲ ਜੂਝ ਰਹੇ ਹੋ-
- ਅਨੀਂਦਰਾ
- ਤਣਾਓ
- ਘਰਾੜੇ ਮਾਰਨਾ
- ਵਜ਼ਨ ਦਾ ਵਧਣਾ
- ਇਕਾਗਰਤਾ ’ਚ ਕਮੀ
- ਚਿੜਚਿੜਾਪਨ ਜਾਂ ਚਿੰਤਾ
- ਦਿਨ ਵੇਲੇ ਥਕਾਵਟ ਮਹਿਸੂਸ ਹੋਣਾ
- ਦਫ਼ਤਰ ਜਾਂ ਸਕੂਲ ਵਿੱਚ ਮਾੜਾ ਪ੍ਰਦਰਸ਼ਨ
- ਕੰਮ ਕਰਨ, ਪੜ੍ਹਨ, ਡਰਾਈਵਿੰਗ ਆਦਿ ਦੌਰਾਨ ਝੱਪਕੀਆਂ ਆਉਣਾ
- ਪੈਰ ਹਿਲਾਉਣਾ, ਲੱਤਾਂ ’ਚ ਬੇਚੈਨੀ ਮਹਿਸੂਸ ਹੋਣਾ
- ਰਾਤ ਨੂੰ ਸੌਣ ਜਾਂ ਸੁੱਤੇ ਰਹਿਣ ਵਿੱਚ ਮੁਸ਼ਕਲ
- ਸੌਣ ਤੇ ਉੱਠਣ ਦੇ ਸ਼ਡਿਊਲ ਵਿੱਚ ਅਣਚਾਹੀ ਤਬਦੀਲੀ
- ਰਾਤ ਨੂੰ ਲੇਟਣ ਦੇ ਬਾਵਜੂਦ ਨੀਂਦ ਨਾ ਆਉਣਾ ਜਾਂ ਸੌਣ ਦਾ ਅਭਾਵ
- ਸੌਣ ਵੇਲੇ ਲੇਟਣ ਦੌਰਾਨ ਲੱਤਾਂ ਵਿੱਚ ਦਰਦ
- ਨੀਂਦ ਦੌਰਾਨ ਲੱਤਾਂ ਵਿੱਚ ਝਟਕੇ ਲੱਗਣਾ
- ਰਾਤ ਨੂੰ ਸਾਹ ਲੈਣ ਵਿੱਚ ਦਿੱਕਤ ਆਉਣਾ ਜਾਂ ਸਾਹ ਰੁਕਣਾ
ਨੀਂਦ ਵਿਕਾਰ ਦੇ ਕਾਰਨ
ਕਈ ਤਰ੍ਹਾਂ ਦੀਆਂ ਸਰੀਰਕ ਸਥਿਤੀਆਂ, ਬਿਮਾਰੀਆਂ ਅਤੇ ਮਨੁੱਖੀ ਸਰੀਰ ਨਾਲ ਸਬੰਧਿਤ ਹੋਰ ਵਿਕਾਰ ਨੀਂਦ ਵਿੱਚ ਕਈ ਮੁਸ਼ਕਲਾਂ ਅਤੇ ਵਿਕਾਰਾਂ ਦਾ ਕਾਰਨ ਬਣਦੇ ਹਨ। ਕਈ ਕੇਸਾਂ ਵਿੱਚ, ਸਰੀਰ ਵਿੱਚ ਪਹਿਲਾਂ ਤੋਂ ਹੀ ਮੌਜੂਦ ਸਿਹਤ ਸਮੱਸਿਆਵਾਂ ਕਰਕੇ ਨੀਂਦ ਦੀਆਂ ਬਿਮਾਰੀਆਂ ਵਿਕਸਿਤ ਹੁੰਦੀਆਂ ਹਨ। ਇਨ੍ਹਾਂ ਵਿੱਚੋਂ ਮੁੱਖ ਕਾਰਨ ਇਹ ਹਨ-
- ਐਲਰਜੀ ਅਤੇ ਸਾਹ ਦੀਆਂ ਸਮੱਸਿਆਵਾਂ
ਐਲਰਜੀ, ਜ਼ੁਕਾਮ ਅਤੇ ਉੱਪਰਲੇ ਸਾਹ ਦੀ ਲਾਗ (upper respiratory infections) ਰਾਤ ਵੇਲੇ ਸਾਹ ਲੈਣ ਦੀ ਪ੍ਰਕਿਰਿਆ ਨੂੰ ਪ੍ਰਭਾਵਤ ਕਰਦੀ ਹੈ। ਤੁਹਾਡੀ ਨੱਕ ਰਾਹੀਂ ਸਾਹ ਲੈਣ ਵਿੱਚ ਅਸਮਰੱਥਾ ਤੁਹਾਡੇ ਸੌਣ ਵਿੱਚ ਮੁਸ਼ਕਲ ਦਾ ਕਾਰਨ ਬਣ ਸਕਦੀ ਹੈ।
- ਰਾਤ ਨੂੰ ਵਾਰ-ਵਾਰ ਪਿਸ਼ਾਬ ਆਉਣਾ
ਰਾਤ ਨੂੰ ਵਾਰ-ਵਾਰ ਪਿਸ਼ਾਬ ਕਰਨ ਨਾਲ ਨੀਂਦ ਵਿੱਚ ਵਿਘਨ ਪੈਂਦਾ ਹੈ ਤੇ ਨੀਂਦ ਖਰਾਬ ਹੁੰਦੀ ਹੈ। ਹਾਰਮੋਨਲ ਅਸੰਤੁਲਨ ਅਤੇ ਪਿਸ਼ਾਬ ਨਾਲੀ ਦੀਆਂ ਬਿਮਾਰੀਆਂ ਨੀਂਦ ਵਿਕਾਰ ਨੂੰ ਹੋਰ ਵਿਗਾੜਦੀਆਂ ਹਨ।
- ਦਰਦ
ਨਿਰੰਤਰ ਦਰਦ ਮਹਿਸੂਸ ਹੋ ਰਿਹਾ ਹੋਵੇ ਤਾਂ ਸੌਣਾ ਮੁਸ਼ਕਲ ਹੋ ਜਾਂਦਾ ਹੈ। ਇਸ ਨਾਲ ਸੌਣ ਤੋਂ ਬਾਅਦ ਵੀ ਤੁਹਾਨੂੰ ਅਕਸਰ ਜਾਗ ਆ ਜਾਂਦੀ ਹੈ। ਨਤੀਜਨ, ਨੀਂਦ ਵਿਕਾਰ ਦੀ ਸਥਿਤੀ ਪੈਦਾ ਹੋ ਜਾਂਦੀ ਹੈ।
- ਤਣਾਅ ਅਤੇ ਚਿੰਤਾ
ਤਣਾਅ ਅਤੇ ਚਿੰਤਾ ਨਾਲ ਆਮ ਤੌਰ ’ਤੇ ਨੀਂਦ ਦੀ ਗੁਣਵੱਤਾ ਨੂੰ ਨੁਕਸਾਨ ਪਹੁੰਚਦਾ ਹੈ। ਜੇ ਦਿਮਾਗ ਨੂੰ ਪ੍ਰੇਸ਼ਾਨੀਆਂ ਨੇ ਘੇਰ ਰੱਖਿਆ ਹੋਵੇ ਤਾਂ ਤੁਹਾਡੇ ਲਈ ਰਾਤ ਨੂੰ ਸੌਂਣਾ ਜਾਂ ਦਿਨ ਤਕ ਸੁੱਤੇ ਪਏ ਰਹਿਣਾ ਮੁਸ਼ਕਲ ਹੋ ਸਕਦਾ ਹੈ। ਸੁਪਨੇ, ਨੀਂਦ ਵਿੱਚ ਗੱਲਾਂ ਕਰਨੀਆਂ, ਜਾਂ ਨੀਂਦ ਦੌਰਾਨ ਚੱਲਣ ਨਾਲ ਵੀ ਤੁਹਾਡੀ ਨੀਂਦ ਵਿੱਚ ਵਿਘਨ ਪੈਂਦਾ ਹੈ।
- ਕੰਮ ਦਾ ਦਬਾਅ ਜਾਂ ਨਾਈਟ ਸ਼ਿਫਟ
ਜ਼ਿਆਦਾ ਕੰਮ ਦਾ ਦਬਾਅ ਹੋਣ ਕਰਕੇ ਨੀਂਦ ਵਿੱਚ ਮੁਸ਼ਕਲ ਆਉਂਦੀ ਹੈ। ਜੋ ਲੋਕ ਦਫ਼ਤਰਾਂ ਵਿੱਚ ਰਾਤ ਵੇਲੇ ਕੰਮ (ਨਾਈਟ ਸ਼ਿਫ਼ਟ) ਕਰਦੇ ਹਨ, ਉਨ੍ਹਾਂ ਲਈ ਨੀਂਦ ਵਿਕਾਰਾਂ ਦਾ ਖ਼ਦਸ਼ਾ ਜ਼ਿਆਦਾ ਰਹਿੰਦਾ ਹੈ।
ਡਾਇਆਗਨੋਸਿਸ
ਨਿਊਰੋ ਮਾਹਰ ਸਭ ਤੋਂ ਪਹਿਲਾਂ ਨੀਂਦ ਵਿਕਾਰ ਦੀ ਜਾਂਚ ਕਰਦੇ ਹਨ ਅਤੇ ਲੋੜੀਂਦੇ ਟੈਸਟ ਕਰਾਉਣ ਦੀ ਸਲਾਹ ਦਿੰਦੇ ਹਨ। ਇਨ੍ਹਾਂ ਵਿੱਚ ਇਹ ਟੈਸਟ ਸ਼ਾਮਲ ਹਨ-
ਸਲੀਪ ਸਟੱਡੀ ਜਾਂ ਪੌਲੀਸੋਮਨੋਗ੍ਰਾਫੀ (ਪੀਐਸਜੀ) ਟੈਸਟ
ਸਲੀਪ ਐਪਨੀਆ ਦੀ ਜਾਂਚ ਨੀਂਦ ਅਧਿਐਨ, ਜਿਸ ਨੂੰ ਪੌਲੀਸੋਮਨੋਗ੍ਰਾਫੀ ਕਹਿੰਦੇ ਹਨ, ਦੁਆਰਾ ਹੁੰਦੀ ਹੈ। ਇਹ ਇੱਕ ਲੈਬ ਸਲੀਪ ਸਟੱਡੀ ਹੈ ਜੋ ਆਕਸੀਜਨ ਦੇ ਪੱਧਰ, ਸਰੀਰ ਦੀਆਂ ਹਰਕਤਾਂ ਅਤੇ ਦਿਮਾਗ ਦੀਆਂ ਤਰੰਗਾਂ (ਬਰੇਨ ਵੇਵਜ਼) ਦਾ ਅਧਿਐਨ ਕਰਦਾ ਹੈ ਤਾਂ ਕਿ ਇਹ ਨਿਰਧਾਰਿਤ ਕੀਤਾ ਜਾ ਸਕੇ ਕਿ ਇਹ ਸਭ ਨੀਂਦ ਅਤੇ ਸਬੰਧਿਤ ਨੀਂਦ ਵਿਕਾਰਾਂ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ। ਇਹ ਟੈਸਤ ਰਾਤ ਵੇਲੇ ਕੀਤਾ ਜਾਂਦਾ ਹੈ ਜੋ ਨਿਰੰਤਰ ਇਕਸਾਰ ਮਾਪ ਲੈਂਦਾ ਹੈ।
ਇਸ ਟੈਸਟ ਵਿਚ ਰਾਤ ਨੂੰ ਸੌਂਦੇ ਸਮੇਂ ਮਰੀਜ਼ ਦੀ ਕੰਪਿਊਟਰਾਈਜ਼ ਜਾਂਚ ਹੁੰਦੀ ਹੈ। ਇਸ ਵਿੱਚ ਜਾਂਚ ਹੁੰਦੀ ਹੈ ਕਿ ਰੋਗੀ ਨੇ ਘੰਟੇ ਵਿੱਚ ਕਿੰਨੀ ਵਾਰ ਘਰਾੜੇ ਮਾਰੇ, ਕਿੰਨੀ ਵਾਰ ਸਾਹ ਰੋਕਿਆ, ਸਾਹ ਰੋਕਣ ਨਾਲ ਆਕਸੀਜਨ ਦੀ ਕਿੰਨੀ ਮਾਤਰਾ ਘਟੀ, ਆਕਸੀਜਨ ਘੱਟ ਹੋਣ ਨਾਲ ਉਸ ਦੀ ਧੜਕਣ ਵਧੀ। ਪੂਰੀ ਰਾਤ ਈ.ਸੀ.ਜੀ. ਕਰਨ ਨਾਲ ਇਹ ਪਤਾ ਲੱਗਦਾ ਹੈ ਕਿ ਅਸਲ ਵਿੱਚ ਉਸ ਨੇ ਕਿੰਨੀ ਨੀਂਦ ਪੂਰੀ ਕੀਤੀ।
ਇਲੈਕਟ੍ਰੋਐਂਸਫੈਲੋਗਰਾਮ (ਈਈਜੀ)
ਇਹ ਇੱਕ ਅਜਿਹਾ ਟੈਸਟ ਹੈ ਜੋ ਦਿਮਾਗ ਵਿੱਚ ਬਿਜਲੀ ਦੀਆਂ ਗਤੀਵਿਧੀਆਂ ਦੀ ਆਗਿਆ ਦਿੰਦਾ ਹੈ ਅਤੇ ਇਸ ਗਤੀਵਿਧੀ ਨਾਲ ਜੁੜੀਆਂ ਕਿਸੇ ਵੀ ਸੰਭਾਵਿਤ ਸਮੱਸਿਆਵਾਂ ਦਾ ਪਤਾ ਲਗਾਉਂਦਾ ਹੈ।
ਮਲਟੀਪਲ ਸਲੀਪ ਲੇਟੈਂਸੀ ਟੈਸਟ (ਐਮਐਸਐਲਟੀ)
ਨੀਂਦ ਵਿਕਾਰ ਦੀ ਜਾਂਚ ਕਰਨ ਲਈ ਇਸ ਡੇਅ ਟਾਈਮ ਨੈਪਿੰਗ ਸਟੱਡੀ ਦਾ ਉਪਯੋਗ ਰਾਤ ਨੂੰ ਸੰਯੋਜਨ ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਨੀਂਦ ਦੀਆਂ ਬਿਮਾਰੀਆਂ ਦੇ ਇਲਾਜ ਲਈ ਸਹੀ ਕੋਰਸ ਨਿਰਧਾਰਿਤ ਕਰਨ ਲਈ ਇਹ ਟੈਸਟ ਜ਼ਰੂਰੀ ਹਨ।
ਨੀਂਦ ਵਿਕਾਰਾਂ ਦਾ ਇਲਾਜ
ਇੱਕ ਮਾਹਰ ਡਾਕਟਰ ਤੋਂ ਨੀਂਦ ਦੀਆਂ ਬਿਮਾਰੀਆਂ ਦਾ ਇਲਾਜ ਕਰਵਾਇਆ ਜਾ ਸਕਦਾ ਹੈ। ਇਸ ਵਿੱਚ ਡਾਕਟਰੀ ਇਲਾਜ, ਅਤੇ ਜੀਵਨ ਸ਼ੈਲੀ ਵਿਚ ਤਬਦੀਲੀਆਂ ਦੋਵੇਂ ਸ਼ਾਮਲ ਹਨ।
ਡਾਕਟਰੀ ਇਲਾਜ
ਨੀਦ ਦੇ ਵਿਕਾਰਾਂ ਦੇ ਡਾਕਟਰੀ ਇਲਾਜ ਵਿੱਚ ਹੇਠ ਲਿਖੀਆਂ ਚੀਜ਼ਾਂ ਸ਼ਾਮਲ ਹਨ:
- ਨੀਂਦ ਦੀਆਂ ਗੋਲੀਆਂ
- ਮੇਲੇਟੌਨਿਨ ਸਪਲੀਮੈਂਟਸ
- ਐਲਰਜੀ ਜਾਂ ਕੋਲਡ ਮੈਡੀਟੇਸ਼ਨ
- ਕਿਸੇ ਵੀ ਸਰੀਰਕ ਸਮੱਸਿਆ ਲਈ ਦਵਾਈਆਂ
- ਸਾਹ ਲੈਣ ਵਾਲਾ ਉਪਕਰਨ ਜਾਂ ਸਰਜਰੀ (ਆਮ ਤੌਰ ’ਤੇ ਸਲੀਪ ਐਪਨੀਆ ਲਈ)
ਜੀਵਨਸ਼ੈਲੀ ਵਿੱਚ ਬਦਲਾਅ
ਡਾਕਟਰੀ ਇਲਾਜਾਂ ਦੇ ਨਾਲ-ਨਾਲ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਕਰ ਕੇ ਨੀਂਦ ਦੀ ਗੁਣਵੱਤਾ ਕਾਫੀ ਹੱਦ ਤਕ ਸੁਧਾਰੀ ਜਾ ਸਕਦੀ ਹੈ। ਬਹੁਤ ਸਾਰੀਆਂ ਆਦਤਾਂ ਵਿੱਚ ਸੁਧਾਰ ਕਰਕੇ ਜੀਵਨ ਸ਼ੈਲੀ ਵਿੱਚ ਪਰਿਵਰਤਨ ਲਿਆਂਦਾ ਜਾ ਸਕਦਾ ਹੈ। ਜਿਵੇਂ
- ਆਪਣੀ ਖੁਰਾਕ ਵਿੱਚ ਵਧੇਰੇ ਸਬਜ਼ੀਆਂ ਅਤੇ ਮੱਛੀ ਦਾ ਸੇਵਨ ਕਰੋ, ਅਤੇ ਚੀਨੀ ਦੀ ਖਪਤ ਨੂੰ ਘਟਾਓ।
- ਕਸਰਤ ਅਤੇ ਸਟਰੈਚਿੰਗ ਕਰਕੇ ਤਣਾਓ ਅਤੇ ਚਿੰਤਾ ਨੂੰ ਘਟਾਓ।
- ਨਿਯਮਤ ਨੀਂਦ ਲਓ ਅਤੇ ਆਪਣੇ ਸੌਣ ਦੇ ਸ਼ਡਿਊਲ ’ਤੇ ਟਿਕੇ ਰਹੋ।
- ਸੌਣ ਤੋਂ ਪਹਿਲਾਂ ਘੱਟ ਪਾਣੀ ਪੀਓ।
- ਕੈਫੀਨ ਦੇ ਸੇਵਨ ਨੂੰ ਸੀਮਤ ਕਰੋ।
- ਤੰਬਾਕੂ ਅਤੇ ਸ਼ਰਾਬ ਦੀ ਵਰਤੋਂ ਘੱਟ ਕਰੋ।
- ਸੌਣ ਤੋਂ ਪਹਿਲਾਂ ਘੱਟ ਕਾਰਬੋਹਾਈਡਰੇਟ ਵਾਲੇ ਭੋਜਨ ਦਾ ਸੇਵਨ ਕਰੋ।
- ਆਪਣੇ ਸਰੀਰ ਦੇ ਹਿਸਾਬ ਨਾਲ ਸੰਤੁਲਿਤ ਵਜ਼ਨ ਬਣਾਈ ਰੱਖੋ।
EMC ਹਸਪਤਾਲ ਤੋਂ ਨੀਂਦ ਵਿਕਾਰਾਂ ਦਾ ਪੱਕਾ ਇਲਾਜ ਕਰਵਾਓ
ਨੀਂਦ ਵਿਕਾਰ ਭਿਆਨਕ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ, ਇਸ ਲਈ ਸਮਾਂ ਰਹਿੰਦਿਆਂ ਇੱਕ ਬਿਹਤਰ ਹਸਪਤਾਲ ਤੋਂ ਇਸ ਦਾ ਇਲਾਜ ਕਰਾਉਣਾ ਬਹੁਤ ਜ਼ਰੂਰੀ ਹੈ। ਈਐਮਸੀ ਹਸਪਤਾਲ ਸਮੂਹ ਨੀਂਦ ਵਿਕਾਰਾਂ ਨਾਲ ਸਬੰਧਿਤ ਤੁਹਾਡੀ ਹਰ ਸਮੱਸਿਆ ਦੇ ਹੱਲ ਲਈ ਵਚਨਬੱਧ ਹੈ।
ਸਿਹਤਮੰਦ ਰਹਿਣ ਲਈ ਬਿਹਤਰ ਨੀਂਦ ਲੈਣਾ ਬੇਹੱਦ ਜ਼ਰੂਰੀ ਹੈ। ਜੇਕਰ ਤੁਸੀਂ ਕਿਸੇ ਵੀ ਨੀਂਦ ਵਿਕਾਰ ਨਾਲ ਜੂਝ ਰਹੇ ਹੋ ਤਾਂ EMC ਹਸਪਤਾਲ ਦੇ ਨਿਊਰੋ ਮਾਹਰਾਂ ਨਾਲ ਸੰਪਰਕ ਕਰੋ। ਈਐਮਸੀ ਹਸਪਤਾਲ ਵਿੱਚ ਤੁਸੀਂ ਅੰਮ੍ਰਿਤਸਰ ਦੇ ਸਭ ਤੋਂ ਵਧੀਆ ਅਤੇ ਤਜਰਬੇਕਾਰ ਨਿਊਰੋ ਡਾਕਟਰਾਂ ਦੀ ਨਿਗਰਾਨੀ ਵਿੱਚ ਨੀਂਦ ਦੀਆਂ ਸਮੱਸਿਆਵਾਂ ਦਾ ਇਲਾਜ ਕਰਵਾ ਸਕਦੇ ਹੋ।
ਈਐਮਸੀ ਗਰੁੱਪ ਆਫ਼ ਹਸਪਤਾਲ, ਸੁਪਰ ਸਪੈਸ਼ਲਿਟੀ ਹਸਪਤਾਲਾਂ ਦਾ ਸਮੂਹ ਅਤੇ ਅੰਮ੍ਰਿਤਸਰ ਵਿੱਚ ਦਿਮਾਗ ਦਾ ਮਾਹਰ (ਬਰੇਨ ਸਪੈਸ਼ਲਿਸਟ) ਹਸਪਤਾਲ ਵੀ ਹੈ। ਮਰੀਜ਼ਾਂ ਦੇ ਇਲਾਜ ਦੌਰਾਨ ਅਸੀਂ ਉਨ੍ਹਾਂ ਦੀ ਹਰ ਜ਼ਰੂਰਤ ਨੂੰ ਪੂਰਾ ਕਰਦੇ ਹਾਂ ਜਿਸ ਨਾਲ ਉਹ ਹੋਰ ਤੇਜ਼ੀ ਨਾਲ ਠੀਕ ਹੁੰਦੇ ਹਨ।
ਸਾਡੇ ਕੋਲ ਆਧੁਨਿਕ ਡਾਇਗਨੌਸਟਿਕ ਮਸ਼ੀਨਾਂ, ਆਪ੍ਰੇਸ਼ਨ ਥੀਏਟਰ ਅਤੇ ਮਰੀਜ਼ਾਂ ਨੂੰ ਲਿਆਉਣ-ਛੱਡਣ ਲਈ ਐਂਬੂਲੈਂਸ ਸੇਵਾਵਾਂ ਸਮੇਤ ਕਈ ਤਰ੍ਹਾਂ ਦੀਆਂ ਸਹੂਲਤਾਂ ਮੌਜੂਦ ਹਨ। ਸਾਡੇ ਹਸਪਤਾਲਾਂ ਦਾ ਇੱਹ ਨੈਟਵਰਕ ਸ਼ਹਿਰੀ ਜਾਂ ਦਿਹਾਤੀ ਖੇਤਰਾਂ ਵਿੱਚ ਰਹਿੰਦੇ ਹਰ ਆਮ ਆਦਮੀ ਦੀ ਪਹੁੰਚ ਵਿੱਚ ਹੈ। ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਹੋਣ ’ਤੇ ਮਰੀਜ਼ ਦੇ ਤੁਰੰਤ ਹਸਪਤਾਲ ਪਹੁੰਚਣ ਦੀ ਸਹੂਲਤ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ।
ਈਐਮਸੀ ਹਸਪਤਾਲ ਭਾਰਤ ਅਤੇ ਵਿਦੇਸ਼ਾਂ ਵਿੱਚ ਹੋਰ ਸਾਰੇ ਹਸਪਤਾਲਾਂ ਲਈ ਇੱਕ ਮਾਪਦੰਡ ਸਥਾਪਤ ਕਰ ਰਿਹਾ ਹੈ ਕਿਉਂਕਿ ਸੰਪੂਰਨ ਮੈਡੀਕਲ ਸੇਵਾਵਾਂ ਪੇਸ਼ੇਵਰ ਪੈਰਾ ਮੈਡੀਕਲ ਸਟਾਫ, ਮਾਹਰਾਂ ਅਤੇ ਮਸ਼ਹੂਰ ਸਰਜਨਾਂ ਦੁਆਰਾ ਸੰਭਾਲੀਆਂ ਜਾਂਦੀਆਂ ਹਨ।